Skip to content

ਪੰਜਾਬੀ

ਲੰਦਨ ਦੇ ਮੇਅਰ ਅਤੇ ਲੰਦਨ ਅਸੈਂਬਲੀ ਦੀਆਂ ਚੋਣਾਂ ਵੀਰਵਾਰ 5 ਮਈ 2016 ਨੂੰ ਹੋਣਗੀਆਂ।

ਸਥਾਨਕ ਸਰਕਾਰ ਦਾ ਇਹ ਵਿਲੱਖਣ ਰੂਪ ਲੰਦਨ ਅਤੇ ਲੰਦਨ ਵਾਸੀਆਂ ਦੇ ਹਿੱਤਾਂ ਨੂੰ ਪ੍ਰਦਰਸ਼ਿਤ ਕਰਦਾ ਹੈ। ਮੇਅਰ, ਕਾਨੂੰਨ-ਵਿਵਸਥਾ ਅਤੇ ਰਿਹਾਇਸ਼ ਤੋਂ ਲੈ ਕੇ ਵਾਤਾਵਰਣ ਅਤੇ ਟ੍ਰਾਂਸਪੋਰਟ ਤਕ, ਤੁਹਾਡੇ ਸ਼ਹਿਰ ਦਾ ਕੰਮ ਦੇਖਦਾ ਹੈ। ਅਸੈਂਬਲੀ ਤੁਹਾਡੇ ਵੱਲੋਂ ਕੰਮ ਕਰਦੇ ਹੋਏ ਮੇਅਰ ਨੂੰ ਜਵਾਬਦੇਹ ਠਹਿਰਾਉਂਦੀ ਹੈ।

ਕੌਣ ਵੋਟ ਪਾ ਸਕਦਾ ਹੈ

ਤੁਸੀਂ ਵੋਟ ਪਾ ਸਕਦੇ ਹੋ ਜੇ ਤੁਸੀਂ:

  • 5 ਮਈ 2016 ਨੂੰ 18 ਸਾਲ ਜਾਂ ਵੱਧ ਦੇ ਹੋ
  • ਬ੍ਰਿਟਿਸ਼, EU (ਯੂਰੋਪੀਅਨ ਯੂਨਿਅਨ) ਜਾਂ ਯੋਗ ਕਾਮਨਵੈਲਥ ਨਾਗਰਿਕ ਹੋ
  • ਲੰਦਨ ਵਿੱਚ ਰਹਿ ਰਹੇ ਹੋ
  • 18 ਅਪ੍ਰੈਲ 2016 ਤਕ ਵੋਟ ਪਾਉਣ ਲਈ ਰਜਿਸਟਰ ਹੋ ਜਾਂਦੇ ਹੋ

ਤੁਸੀਂ ਵੋਟ ਪਾਉਣ ਲਈ www.gov.uk/register-to-vote 'ਤੇ ਜਾਂ ਆਪਣੀ ਸਥਾਨਕ ਕਾਉਂਸਿਲ ਨਾਲ ਸੰਪਰਕ ਕਰਕੇ ਰਜਿਸਟਰ ਹੋ ਸਕਦੇ ਹੋ।

ਤੁਸੀਂ ਕਿਸ ਨੂੰ ਵੋਟ ਪਾ ਸਕਦੇ ਹੋ

ਇਹਨਾਂ ਚੋਣਾਂ ਵਿੱਚ ਤੁਹਾਡੀਆਂ ਤਿੰਨ ਵੋਟਾਂ ਹਨ:

  • ਲੰਦਨ ਦੇ ਮੇਅਰ ਲਈ
  • ਉਸ ਵਿਅਕਤੀ ਲਈ ਜੋ ਤੁਸੀਂ ਚਾਹੁੰਦੇ ਹੋ ਕਿ ਲੰਦਨ ਅਸੈਂਬਲੀ ਵਿੱਚ ਪੂਰੇ ਲੰਦਨ ਦੀ ਪ੍ਰਤਿਨਿਧਤਾ ਕਰੇ
  • ਉਸ ਵਿਅਕਤੀ ਜਾਂ ਪਾਰਟੀ ਲਈ ਜੋ ਤੁਸੀਂ ਚਾਹੁੰਦੇ ਹੋ ਕਿ ਲੰਦਨ ਅਸੈਂਬਲੀ ਵਿੱਚ ਤੁਹਾਡੇ ਸਥਾਨਕ ਖੇਤਰ ਦੀ ਪ੍ਰਤਿਨਿਧਤਾ ਕਰੇ

ਵੋਟ ਪਾਉਣ ਦੇ ਤਰੀਕੇ

ਤੁਸੀਂ ਤਿੰਨ ਤਰੀਕਿਆਂ ਨਾਲ ਵੋਟ ਪਾ ਸਕਦੇ ਹੋ।

  • 5 ਮਈ 2016 ਨੂੰ ਸਵੇਰੇ 7 ਤੋਂ ਰਾਤ 10 ਵਜੇ ਤਕ ਆਪਣੇ ਪੋਲਿੰਗ ਸਟੇਸ਼ਨ 'ਤੇ
  • ਡਾਕ ਦੁਆਰਾ
  • ਪ੍ਰੌਕਸੀ ਦੀ ਵਰਤੋਂ ਕਰਦੇ ਹੋਏ।  ਇਹ ਉਹ ਵਿਅਕਤੀ ਹੁੰਦਾ ਹੈ ਜਿਸ ਨੂੰ ਤੁਸੀਂ, ਤੁਹਾਡੇ ਵੱਲੋਂ, ਤੁਹਾਡੀ ਪਸੰਦ ਦੇ ਉਮੀਦਵਾਰ ਜਾਂ ਪਾਰਟੀ ਨੂੰ ਵੋਟ ਪਾਉਣ ਲਈ ਕਹਿੰਦੇ ਹੋ।

ਵੋਟ ਪਰਚੀਆਂ ਅੰਗ੍ਰੇਜ਼ੀ ਵਿੱਚ ਹੁੰਦੀਆਂ ਹਨ। ਪਰ, ਪੋਲਿੰਗ ਸਟੇਸ਼ਨਾਂ 'ਤੇ  ਪੰਜਾਬੀ ਵਿੱਚ ਮਾਰਗਦਰਸ਼ਨ ਉਪਲਬਧ ਹੋਵੇਗਾ। ਜੇ ਤੁਸੀਂ ਚਾਹੋ, ਤਾਂ ਤੁਸੀਂ ਆਪਣੀ ਮਦਦ ਲਈ ਕਿਸੇ ਨੂੰ ਪੋਲਿੰਗ ਸਟੇਸ਼ਨ ਲਿਜਾ ਸਕਦੇ ਹੋ।  ਇਹ ਕਰਨ ਲਈ ਤੁਹਾਨੂੰ ਪੋਲਿੰਗ ਸਟੇਸ਼ਨ 'ਤੇ ਸਟਾਫ ਤੋਂ ਇਜਾਜ਼ਤ ਜ਼ਰੂਰ ਲੈਣੀ ਚਾਹੀਦੀ ਹੈ। ਇਹ ਜ਼ਰੂਰੀ ਹੈ ਕਿ ਤੁਹਾਡਾ ਸਾਥੀ ਕੋਈ ਨੇੜਲਾ ਪਰਿਵਾਰਕ ਮੈਂਬਰ ਜਾਂ ਇਸ ਚੋਣ ਵਿੱਚ ਵੋਟ ਪਾਉਣ ਦੇ ਯੋਗ ਕੋਈ ਵਿਅਕਤੀ ਹੋਵੇ।

ਜੇ ਤੁਸੀਂ ਡਾਕ ਜਾਂ ਪ੍ਰੌਕਸੀ ਵੋਟ ਲਈ ਅਰਜ਼ੀ ਦੇਣੀ ਚਾਹੁੰਦੇ ਹੋ, ਤਾਂ ਤੁਹਾਨੂੰ ਆਪਣੀ ਸਥਾਨਕ ਕਾਉਂਸਿਲ ਕੋਲ ਅਰਜ਼ੀ ਦੇਣ ਦੀ ਲੋੜ ਹੈ। ਡਾਕ ਰਾਹੀਂ ਵੋਟ ਵਾਸਤੇ ਅਰਜ਼ੀ ਦੇਣ ਦੀ ਆਖਰੀ ਮਿਤੀ 19 ਅਪ੍ਰੈਲ ਹੈ।  ਪ੍ਰੌਕਸੀ ਵੋਟ ਵਾਸਤੇ ਅਰਜ਼ੀ ਦੇਣ ਦੀ ਆਖਰੀ ਮਿਤੀ 26 ਅਪ੍ਰੈਲ ਹੈ।

ਹੋਰ ਜਾਣਕਾਰੀ ਲਈ ਸਾਡਾ ਕਿਤਾਬਚਾ ਡਾਉਨਲੋਡ ਕਰੋ।

Language

All languages